作曲:Amrit Maan
作词:Amrit Maan
ਸੁਰਗ ਦਾ ਝੂਟਾ ਲੈਕੇ ਵਾਪਸ ਆਉਣਾ ਮੈਂ
ਸੁਰਗ ਦਾ ਝੂਟਾ ਲੈਕੇ ਵਾਪਸ ਆਉਣਾ ਮੈਂ
ਤੇਰੀ ਪੱਗ ਦੀ ਪੂਣੀ ਬਾਪੂ ਜਦੋਂ ਕਰਾਉਣਾ ਮੈਂ
ਤੇਰੀ ਪੱਗ ਦੀ ਪੂਣੀ ਬਾਪੂ ਜਦੋਂ ਕਰਾਉਣਾ ਮੈਂ
ਤੇਰੇ ਹੁੰਦੇ ਟੇਡਾ ਟੇਡਾ ਜੱਟ ਨੂ ਕੌਣ ਝਾਕੂ
ਮੇਰੀ ਉਮਰ ਤੈਨੂ ਲਗ ਜਾਵੇ ਜਿਓੰਦਾ ਰੇਹ ਬਾਪੂ
ਮੇਰੀ ਉਮਰ ਤੈਨੂ ਲਗ ਜਾਵੇ ਜਿਓੰਦਾ ਰੇਹ ਬਾਪੂ
ਜਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਐ
ਜਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਐ
ਮੇਰੇ ਫਿਕਰਾਂ ਵੀਚ ਤੇਰੀ ਦਾੜ੍ਹੀ ਚਿੱਟੀ ਹੋ ਗਈ ਐ
ਤੇਰਾ ਪੁਤ ਤੇਰੇ ਇਹਸਾਨ ਨੂ ਦਸਦੇ ਕਿੰਝ ਮਾਪੂ
ਮੇਰੀ ਉਮਰ ਤੈਨੂ ਲਗ ਜਾਵੇ ਜਿਓੰਦਾ ਰੇਹ ਬਾਪੂ
ਮੇਰੀ ਉਮਰ ਤੈਨੂ ਲਗ ਜਾਵੇ ਜਿਓੰਦਾ ਰੇਹ ਬਾਪੂ
ਤੇਰੇ ਮੁੜਕੇ ਵਿਚੋ ਖੁਸ਼ੀਆਂ ਦਾ ਦਰ ਸੇਕੇਯਾ ਮੈਂ
ਤੇਰੇ ਮੁੜਕੇ ਵਿਚੋ ਖੁਸ਼ੀਆਂ ਦਾ ਦਰ ਸੇਕੇਯਾ ਮੈਂ
ਤੈਥੋਂ ਚੋਰੀ ਤੇਰਾ ਕੁੜਤਾ ਪਾਕੇ ਵੇਖਿਆ ਮੈਂ
ਸਚੀ ਤੇਰੇ ਬਾਜੋਂ ਸੁੰਨਾ ਸੁੰਨਾ ਜਗ ਜਾਪੂ
ਮੇਰੀ ਉਮਰ ਤੈਨੂ ਲਗ ਜਾਵੇ ਜਿਓੰਦਾ ਰੇਹ ਬਾਪੂ
ਮੇਰੀ ਉਮਰ ਤੈਨੂ ਲਗ ਜਾਵੇ ਜਿਓੰਦਾ ਰੇਹ ਬਾਪੂ
ਏਕ ਚੀਜ਼ ਹੀ ਸਿੱਖ ਲਈ ਦੁਨੀਆਦਾਰੀ ਤੋਂ
ਏਕ ਚੀਜ਼ ਤਾ ਸਿੱਖ ਲਈ ਦੁਨੀਆਦਾਰੀ ਤੋਂ
ਕੋਈ ਚੀਜ਼ ਨੀ ਵੱਡੀ ਪਿਯੋ ਪੁਤ ਦੀ ਯਾਰੀ ਤੋਂ
ਰੱਬਾ ਖੋ ਲਵੀਂ ਨਾ ਖੁਸ਼ੀਆਂ ਦਾ ਤੂ ਬਣ ਡਾਕੂ
ਮੇਰੀ ਉਮਰ ਤੈਨੂ ਲਗ ਜਾਵੇ ਜਿਓੰਦਾ ਰੇਹ ਬਾਪੂ
ਮੇਰੀ ਉਮਰ ਤੈਨੂ ਲਗ ਜਾਵੇ ਜਿਓੰਦਾ ਰੇਹ ਬਾਪੂ
ਅਗਲੇ ਜ਼ਨਮ ਵੀ ਤੇਰਾ ਪੁਤ ਬਣਕੇ ਆਵਾਂ
ਬਸ ਇਹੀ ਅਰਦਾਸ ਹੈ
ਓ ਲੋਕ ਜਹਾਜਾਂ ਦੇ ਲੱਖ ਚੱੜ ਦੇ ਹੋਣਗੇ ਬਾਪੂ
ਮੇਰੇ ਲਈ ਤੇਰੇ ਮੋਡੇ ਹੀ Business Class ਹੈ
ਮੇਰੇ ਲਈ ਤੇਰੇ ਮੋਡੇ ਹੀ Business Class ਹੈ